ਨਵੀਂ ਦਿੱਲੀ, 23 ਸਤੰਬਰ – ਸੁਪਰੀਮ ਕੋਰਟ ਵੱਲੋਂ ਪੇਗਾਸਸ ਮਾਮਲੇ ‘ਚ Technical Expert ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦਾ ਆਦੇਸ਼ ਅਗਲੇ ਹਫਤੇ ਜਾਰੀ ਹੋਵੇਗਾ। CJI ਨੇ ਕਿਹਾ ਕਿ ਇਸ ਨੂੰ ਲੈ ਕੇ ਇਸੇ ਹਫਤੇ ਆਦੇਸ਼ ਜਾਰੀ ਕਰਨਾ ਸੀ, ਪਰੰਤੂ ਕੁੱਝ ਮੈਂਬਰਾਂ ਨੇ ਨਿੱਜੀ ਕਾਰਨਾਂ ਕਰਕੇ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਲਈ ਇਸ ਮਾਮਲੇ ‘ਚ ਦੇਰੀ ਹੋ ਰਹੀ ਹੈ।ਸੁਣਵਾਈ ਦੌਰਾਨ Solicitor ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਸਨਸਨੀਖੇਜ ਬਣਾਉਣ ਦਾ ਖਤਰਾ ਨਹੀਂ ਉਠਾ ਸਕਦੀ।ਨਾਗਰਕਿਾਂ ਦੀ ਨਿੱਜਤਾ ਦੀ ਰੱਖਿਆ ਕਰਨਾ ਸਰਕਾਰ ਦੀ ਪਹਿਲ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੇਗਾਸਸ ਮਾਮਲੇ ‘ਚ ਕੇਂਦਰ ਸਰਕਾਰ ‘ਤੇ ਨਾਰਾਜ਼ਗੀ ਜਤਾਈ ਹੈ।