ਨਵੀਂ ਦਿੱਲੀ, 30 ਅਪ੍ਰੈਲ – ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਪੜਾਅ ਲਈ 2.45 ਕਰੋੜ ਲਾਭਪਾਤਰੀਆ ਨੇ ਆਪਣੇ ਆਪ ਨੂੰ ਕੋ-ਵਿਨ ਡਿਜ਼ੀਟਲ ਪਲੇਟਫਾਰਮ ‘ਤੇ ਰਜਿਸਟਰਡ ਕਰਵਾਇਆ ਹੈ।ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਪੜਾਅ ਤਹਿਤ 1 ਮਈ ਤੋਂ 18 ਸਾਲ ਤੋਂ ਉੱਪਰ ਉਮਰ ਵਾਲਿਆਂ ਲਈ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਿਹਾ ਹੈ।