ਫਗਵਾੜਾ – ਸੁੱਤੇ ਪਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਫਗਵਾੜਾ, 25 ਸਤੰਬਰ (ਐਮ.ਐੱਸ ਰਾਜਾ) ਬੀਤੀ ਰਾਤ ਫਗਵਾੜਾ ਦੇ ਨਾਲ ਲੱਗਦੇ ਪਿੰਡ ਭੁੱਲਾਰਾਈ ਵਿਖੇ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕਰਕੇ 50 ਕੁ ਸਾਲਾਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਜਿਸ ਦੀ ਪਹਿਚਾਣ ਬਲਜੀਤ ਸਿੰਘ ਵਜੋ ਹੋਈ ਹੈ।ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਪਿਛਲੇ ਢਾਈ ਕੁ ਸਾਲ ਤੋਂ ਘਰ ਵਿਚ ਇਕੱਲਾ ਹੀ ਰਹਿ ਰਿਹਾ ਸੀ ਤੇ ਉਸਦੀ ਪਤਨੀ ਤੇ ਬੱਚੇ ਬਾਬਾ ਗਧੀਆ ਵਿਖੇ ਅਲੱਗ ਰਹਿੰਦੇ ਹਨ। ਕਤਲ ਦੀ ਸੂਚਨਾ ਮਿਲਦਿਆ ਹੀ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ ਗਗਨਦੀਪ ਸਿੰਘ ਘੁੰਮਣ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵਿਚ ਮੋਟਰਸਾਈਕਲ ‘ਤੇ 3 ਵਿਅਕਤੀ ਦਿਖਾਈ ਦੇ ਰਹੇ ਜਿਨ੍ਹਾਂ ਉੱਪਰ ਸ਼ੱਕ ਜਤਾਇਆ ਜਾ ਰਿਹਾ ਹੈ।ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਬਲਜੀਤ ਸਿੰਘ ਨਾਲ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਰਕੇ ਉਹ ਪਿਛਲੇ ਢਾਈ ਸਾਲ ਤੋਂ ਬੱਚਿਆ ਸਮੇਤ ਬਾਬਾ ਗਧੀਆ ਫਗਵਾੜਾ ਵਿਖੇ ਰਹਿ ਰਹੀ ਸੀ।ਮ੍ਰਿਤਕ ਦੇ ਭਰਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਬਲਜੀਤ ਸਿੰਘ ਦਾ ਕਤਲ ਹੋ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੇ ਸੂਚਿਤ ਕੀਤਾਓਧਰ ਐੱਸ.ਐੱਚ.ਓ ਥਾਣਾ ਸਦਰ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ ਫੁਟੇਜ ਖੰਗਾਲਦੇ ਹੋਏ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਕਤਲ ਕੇਸ ਨੂੰ ਜਲਦ ਹੀ ਟਰੇਸ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *