ਫਗਵਾੜਾ, 25 ਸਤੰਬਰ (ਐਮ.ਐੱਸ.ਰਾਜਾ) – ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤ ਕਾਨੂੰਨਾਂ ਦੇ ਵਿਰੋਧ ਵਿੱਚ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਫੈੱਡਰੇਸ਼ਨ ਆਫ ਆੜਤੀਆ ਪੂਰਾ ਸਮਰਥਣ ਕਰਦਿਆ ਪੰਜਾਬ ਭਰ ਦੀਆਂ ਸਾਰੀਆਂ ਮੰਡੀਆਂ ਬੰਦ ਰੱਖ ਕੇ ਕਿਸਾਨਾ ਦੇ ਹੱਕ ਵਿੱਚ ਅਵਾਜ ਬਲੁੰਦ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਕੀਤਾ। ਉਨਾਂ ਕਿਹਾ ਫਗਵਾੜਾ ਵੱਲੋਂ ਕਿਸਾਨਾ ਦਾ ਸਾਥ ਦਿੰਦਿਆ ਭਾਰਤ ਬੰਦ ਦੌਰਾਨ ਫਗਵਾੜਾ ਸ਼ਹਿਰ ਦੀ ਮੰਡੀ ਵੀ ਪੂਰਨ ਤੌਰ ‘ਤੇ ਬੰਦ ਰੱਖੀ ਜਾਵੇਗੀ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਲੈਣ ਦੇਣ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 10 ਮਹੀਨਿਆ ਤੋਂ ਦਿੱਲੀ ਦੀਆਂ ਬਰੂਹਾ ‘ਤੇ ਬੈਠੇ ਹਨ ਪਰ ਮੋਦੀ ਸਰਕਾਰ ਇਨਾਂ ਕਾਨੂੰਨਾਂ ਨੂੰ ਰੱਦ ਨਾ ਕਰਕੇ ਕਿਸਾਨਾ ਨੂੰ ਕਿਸੇ ਵੀ ਤਰਾਂ ਦੀ ਰਾਹਤ ਨਹੀ ਦੇ ਰਹੀ। ਇਸ ਤੋਂ ਇਲਾਵਾ ਉਨਾਂ ਇਸ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਦੇ ਪਰਿਵਾਰਾ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਰਹਿਣਗੇ।