ਕੋਲਕਾਤਾ, 25 ਸਤੰਬਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਇਟਲੀ ਦੇ ਰੋਮ ਵਿਖੇ ਵਿਸ਼ਵ ਸ਼ਾਤੀ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਲਈ ਮੈਨੂੰ ਸੱਦਾ ਦਿੱਤਾ ਗਿਆ ਸੀ। ਇਸ ਮੀਟਿੰਗ ਵਿਚ ਜਰਮਨ ਚਾਂਸਲਰ ਅਤੇ ਪੋਪ (ਫ੍ਰਾਂਸਿਸ) ਨੇ ਵੀ ਸ਼ਾਮਿਲ ਹੋਣਾ ਸੀ। ਇਟਲੀ ਨੇ ਵੀ ਮੀਟਿੰਗ ਲਈ ਉਨ੍ਹਾਂ ਨੂੰ ਵਿਸ਼ੇਸ਼ ਇਜਾਜ਼ਤ ਦਿੱਤੀ ਸੀ, ਪਰੰਤੂ ਭਾਰਤ ਸਰਕਾਰ ਨੇ ਇਹ ਕਹਿ ਕੇ ਮੈਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮੁੱਖ ਮੰਤਰੀਆਂ ਲਈ ਨਹੀਂ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਤੁਸੀ ਮੈਨੂੰ ਰੋਕ ਨਹੀ ਸਕਦੇ, ਨਾਂ ਹੀ ਮੈਂ ਵਿਦੇਸ਼ ਜਾਣ ਲਈ ਤਤਪਰ ਹਾਂ। ਪਰੰਤੂ ਇਹ ਰਾਸ਼ਟਰ ਸਨਮਾਨ ਦੀ ਗੱਲ ਸੀ। ਤੁਸੀ (ਪ੍ਰਧਾਨ ਮੰਤਰੀ ਮੋਦੀ ਜੀ) ਹਿੰਦੂਆਂ ਦੀ ਗੱਲ ਕਰਦੇ ਰਹਿੰਦੇ ਹੋ, ਮੈਂ ਵੀ ਇੱਕ ਹਿੰਦੂ ਹਾਂ, ਫਿਰ ਤੁਸੀ ਮੈਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ? ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੁਤੰਤਰਤਾ ਦੀ ਰੱਖਿਆ ਕਰਨੀ ਹੋਵੇਗੀ। ਭਾਰਤ ‘ਚ ਤਾਲਿਬਾਨੀ BJP ਨਹੀਂ ਚੱਲ ਸਕਦੀ ਤੇ BJP ਨੂੰ ਹਰਾਉਣ ਲਈ TMC ਹੀ ਕਾਫੀ ਹੈ।‘ਖੇਲਾ’ ਭਵਾਨੀਪੁਰ ਤੋਂ ਸ਼ੁਰੂ ਹੋਵੇਗਾ ਤੇ ਪੂਰੇ ਦੇਸ਼ ਵਿਚ ਸਾਡੀ ਜਿੱਤ ਤੋਂ ਬਾਅਦ ਸਮਾਪਤ ਹੋਵੇਗਾ।