ਸ੍ਰੀਨਗਰ, 26 ਸਤੰਬਰ – ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿਖੇ ਸੁਰੱਖਿਅਆਂ ਬਲਾਂ ਨਾਲ ਮੁੱਠਭੇੜ ‘ਚ 2 ਅੱਤਵਾਦੀ ਢੇਰ ਹੋ ਗਏ। ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਬਾਂਦੀਪੋਰਾ ਵਿਖੇ ਅੱਤਵਾਦੀਆਂ ਦੇ ਲੁਕੇ ਹੋਣ ਦਾ ਪਤਾ ਲੱਗਾ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ 3 ਘੰਟਿਆਂ ਤੋਂ ਵੱਧ ਚੱਲੀ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੁੱਠਭੇੜ ‘ਚ ਢੇਰ ਕੀਤਾ ਅੱਤਵਾਦੀ ਭਾਜਪਾ ਆਗੂ ਵਸੀਮ ਬਾਰੀ, ਉਸ ਦੇ ਪਿਤਾ ਅਤੇ ਭਰਾ ਦਾ ਹਤਿਆਰਾ ਸੀ। ਇਸ ਦੀ ਪੁਸ਼ਟੀ ਜੰਮੂ ਕਸ਼ਮੀਰ ਪੁਲਿਸ ਨੇ ਕੀਤੀ।