ਚੰਡੀਗੜ੍ਹ, 26 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਅਅੱਜ ਸ਼ਾਮ 4.30 ਵਜੇ ਰਾਜ ਭਵਨ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ।ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਚੰਨੀ ਦੀ ਕੈਬਨਿਟ ਵਿਚ ਕੁਲਜੀਤ ਨਾਗਰਾ ਸ਼ਾਮਿਲ ਨਹੀਂ ਹੋ ਰਹੇ ਹਨ। ਕੁਲਜੀਤ ਨਾਗਰਾ ਨੇ ਖੁਦ ਵੀਡੀਓ ਸੰਦੇਸ਼ ਜਾਰੀ ਕਰ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ ਜਿਸ ਦੇ ਚੱਲਦਿਆ ਉਨ੍ਹਾਂ ਨੇ ਵਿਧਾਇਕੀ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਇਸ ਲਈ ਉਹ ਕੈਬਨਿਟ ਵਿਚ ਸ਼ਾਮਿਲ ਨਹੀਂ ਹੋ ਰਹੇ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗੇ ਹੈ ਕਿ ਕੁਲਜੀਤ ਨਾਗਰਾ ਦੀ ਜਗ੍ਹਾ ਕਾਕਾ ਰਣਦੀਪ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਗਿਆ ਹੈ ਤੇ ਉਹ ਮੰਤਰੀਪਦ ਦੀ ਸਹੁੰ ਚੁੱਕਣਗੇ।