ਚੰਡੀਗੜ੍ਹ, 26 ਸਤੰਬਰ – ਪੰਜਾਬ ਕੈਬਨਿਟ ‘ਚੋਂ ਕੱਢੇ ਜਾਣ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਕਾਂਗਰਸ ਹਾਈਕਮਾਨ ਦਾ ਜੋ ਵੀ ਫੈਸਲਾ ਹੈ ਉਹ ਮੈਨੂੰ ਮਨਜ਼ੂਰ ਹੈ। ਹਾਈਕਮਾਨ ਦੇ ਕਹਿਣ ‘ਤੇ ਹੀ ਮੈ ਇੰਨੇ ਸਾਲ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕੀਤਾ ਤੇ ਜਿੰਨਾ ਚਿਰ ਵੀ ਮੰਤਰੀਪਦ ‘ਤੇ ਮੈਂ ਕੰਮ ਕੀਤਾ ਪੂਰੀ ਇਮਾਨਦਾਰੀ ਨਾਲ ਕੀਤਾ ਹੈ। ਇਸ ਦੇ ਨਾਲ ਹੀ ਬਲਬੀਰ ਸਿੱਧੂ ਨੇ ਭਾਵੁਕ ਹੁੰਦੇ ਹੋਏ ਹਾਈਕਮਾਨ ਨੂੰ ਸਵਾਲ ਕੀਤਾ ਕਿ ਮੇਰਾ ਕੀ ਕਸੂਰ ਹੈ ਜੋ ਮੈਨੂੰ ਮੰਤਰੀ ਮੰਡਲ ਤੋਂ ਕੱਢ ਦਿੱਤਾ ਗਿਆ।ਇੰਨਾ ਜ਼ਲੀਲ ਕਰਕੇ ਕੱਢਣ ਦੀ ਲੋੜ ਨਹੀਂ ਸੀ।ਆਪਣੀ ਨਾਰਾਜ਼ਗੀ ਨੂੰ ਲੈ ਕੇ ਬਲਬੀਰ ਸਿੱਧੂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਚਿੱਠੀ ਵੀ ਲਿਖੀ ਹੈ।