ਖਡੂਰ ਸਾਹਿਬ, 29 ਸਤੰਬਰ – ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਵੈਰੋਵਾਲ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਵਿਅਕਤੀ ਅਤੇ ਉਸ ਦੇ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਨੌਜਵਾਨਾਂ ਵਿਚਕਾਰ ਵਿਚਕਾਰ ਮਾਮੂਲੀ ਜਿਹੀ ਤਕਰਾਰ ਹੋ ਗਈ, ਜਿਸ ਨੇ ਬਾਅਦ ਵਿਚ ਖੂਨੀ ਰੂਪ ਧਾਰਨ ਕਰ ਲਿਆ।