ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 18,870 ਨਵੇਂ ਮਾਮਲੇ, 378 ਮੌਤਾਂ

ਨਵੀਂ ਦਿੱਲੀ, 29 ਸਤੰਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18,870 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 28,178 ਠੀਕ ਹੋਏ ਹਨ ਤੇ 378 ਮਰੀਜ਼ਾਂ ਦੀ ਮੌਤ ਹੋਈ ਹੈ। ਜੇ ਗੱਲ ਕਰੀਏ ਇਕੱਲੇ ਕੇਰਲ ਦੀ ਤਾਂ ਕੇਰਲ ‘ਚ ਕੱਲ੍ਹ ਕੋਰੋਨਾ ਦੇ 11,196 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 149 ਮਰੀਜ਼ਾਂ ਦੀ ਮੌਤ ਹੋਈ ਹੈ।ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,37,16,451 , ਸਰਗਰਮ ਮਾਮਲਿਆਂ ਦੀ ਗਿਣਤੀ 2,82,520, ਠੀਕ ਹੋਣ ਵਾਲਿਆਂ ਦੀ ਗਿਣਤੀ 3,29,86,180, ਕੁੱਲ ਮੌਤਾਂ ਦੀ ਗਿਣਤੀ 4,47,751 ਅਤੇ 87,66,63,490 ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *