ਕਪਿਲ ਸ਼ਰਮਾ ਸ਼ੋਅ ‘ਚ ਵਾਪਿਸ ਚਲੇ ਜਾਣਾ ਚਾਹੀਦਾ ਹੈ ਸਿੱਧੂ ਨੂੰ – ਅਲਕਾ ਲਾਂਬਾ

ਨਵੀਂ ਦਿੱਲੀ, 29 ਸਤੰਬਰ – ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਉੱਪਰ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਵੀ ਵੱਡਾ ਸਿਆਸੀ ਹਮਲਾ ਕੀਤਾ ਹੈ। ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਅਲਕਾ ਲਾਂਬਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਰਾਜਨੀਤਿਕ ਸਮਾਂ ਪੂਰਾ ਹੋ ਚੁੱਕਾ ਹੈ, ਰਾਜਨੀਤੀ ਉਨ੍ਹਾਂ ਦੇ ਵਸ ਦੀ ਗੱਲ ਨਹੀਂ। ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿਚ ਵਾਪਿਸ ਚਲੇ ਜਾਣਾ ਚਾਹੀਦਾ ਹੈ, ਕਪਿਲ ਸ਼ਰਮਾ ਸਿੱਧੂ ਦਾ ਇੰਤਜ਼ਾਰ ਕਰ ਰਹੇ ਹਨ। ਅਲਕਾ ਲਾਂਬਾ ਅਨੁਸਾਰ ਕਾਂਗਰਸ ਨੇ ਸਿੱਧੂ ਉੱਪਰ ਭਰੋਸਾ ਕੀਤਾ ਸੀ, ਪਰ ਸਿੱਧੂ ਉਸ ਭਰੋਸੇ ਉੱਪਰ ਖਰਾ ਨਹੀਂ ਉੱਤਰੇ।

Leave a Reply

Your email address will not be published. Required fields are marked *