ਅੰਮ੍ਰਿਤਸਰ, 29 ਸਤੰਬਰ – ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਉੱਪਰ ਬੋਲਦਿਆਂ ਕਿਹਾ ਕਿ ਸਿੱਧੂ ਦਾ ਇਸ ਤਰਾਂ ਅਸਤੀਫਾ ਦੇਣਾ ਠੀਕ ਨਹੀਂ। ਪਾਰਟੀ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਜੇ ਕੋਈ ਮਤਭੇਦ ਸੀ ਤਾਂ ਸਿੱਧੂ ਮੰਤਰੀਆਂ ਨਾਲ ਬੈਠ ਕੇ ਗੱਲ ਕਰਦੇ। ਕੋਈ ਵੀ ਮਸਲਾ ਹੈ ਤਾਂ ਪਾਰਟੀ ਦੇ ਨੇਤਾਵਾਂ ਨਾਲ ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਫੈਸਲੇ ਮਨ ਮੁਤਾਬਿਕ ਨਹੀਂ ਹੁੰਦੇ ਤੇ ਵਿਅਕਤੀਗਤ ਤੌਰ ‘ਤੇ ਲਏ ਫੈਸਲਿਆਂ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।