ਚੰਡੀਗੜ੍ਹ, 30 ਸਤੰਬਰ – ਦਾਗੀ ਮੰਤਰੀਆਂ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਕੈਬਨਿਟ ਵਿਚ ਸ਼ਾਮਿਲ ਕਰਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਟਿੱਪਣੀ ਉੱਪਰ ਬੋਲਦਿਆਂ ਪੰਜਾਬ ਦੇ ਨਵਨਿਯੁਕਤ ਖੇਡ ਮੰਤਰੀ ਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਕੇਜਰੀਵਾਲ ਦੀ ਸਲਾਹ ਦੀ ਲੋੜ ਨਹੀਂ। ਅਸੀ ਪੰਜਾਬ ਦੇ ਹਿਤਾਂ ਲਈ ਕੰਮ ਕਰਾਂਗੇ ਤੇ ਸਾਡੀ ਲੜਾਈ ਕਈ ਮੁੱਦਿਆਂ ਉੱਪਰ ਹੈ। ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ‘ਤੇ ਕੇਂਦਰਤ ਨਹੀਂ ਹੈ।