ਨਵੀਂ ਦਿੱਲੀ, 30 ਸਤੰਬਰ – ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੌਰਾਨ ਭਾਰਤ ‘ਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧਾਈਆਂ ਹਨ। ਪੈਟਰੋਲ ਅੱਜ 24 ਤੋਂ 25 ਪੈਸੇ ਅਤੇ ਡੀਜ਼ਲ 30 ਤੋਂ 32 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪਿਛਲੇ ਇੱਕ ਹਫਤੇ ਦੌਰਾਨ ਡੀਜ਼ਲ ਦੀਆਂ ਕੀਮਤਾਂ 5 ਵਾਰ ਵਧੀਆਂ ਹਨ ਜਦਕਿ ਪੈਟਰੋਲ 2 ਵਾਰ ਮਹਿੰਗਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 101.64 ਰੁਪਏ, ਡੀਜ਼ਲ 89.87 ਰੁਪਏ, ਮੁੰਬਈ ‘ਚ ਪੈਟਰੋਲ 107.71 ਰੁਪਏ ਤੇ ਡੀਜ਼ਲ 97.52 ਰੁਪਏ ਅਤੇ ਚੰਡੀਗੜ੍ਹ ‘ਚ ਪੈਟਰੋਲ 97.85 ਰੁਪਏ ਤੇ ਡੀਜ਼ਲ 89.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।