ਚੰਡੀਗੜ੍ਹ, 30 ਸਤੰਬਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਨਵਨਿਯੁਕਤ ਡੀ.ਜੀ.ਪੀ ਪੰਜਾਬ ਇਕਬਾਲਪ੍ਰੀਤ ਸਹੋਤਾ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹੋਤਾ 2015 ‘ਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ ਦੇ ਹੈੱਡ ਆਈ.ਪੀ.ਐੱਸ ਇਕਬਾਲਪ੍ਰੀਤ ਸਹੋਤਾ ਸਨ। ਉਨ੍ਹਾਂ ਨੇ ਗਲਤ ਢੰਗ ਨਾਲ ਨੌਜਵਾਨਾਂ ਨੂੰ 2 ਫਸਾਇਆ ਸੀ ਤੇ ਬਾਦਲਾਂ ਨੂੰ ਕਲੀਨ ਚਿੱਟ ਵੀ ਇਕਲਬਾਲਪ੍ਰੀਤ ਸਹੋਤਾ ਨੇ ਦਿੱਤੀ ਸੀ। 2018 ਵਿਚ ਅਸੀਂ ਦੋਵਾਂ ਨੌਜਵਾਨਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਸੀ।