ਨਵੀਂ ਦਿੱਲੀ, 1 ਅਕਤੂਬਰ – ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿੱਲੋਂ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 43.50 ਰੁਪਏ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਹੁਣ 19 ਕਿੱਲੋ ਦਾ ਵਪਾਰਕ ਗੈਸ ਸਿਲੰਡਰ ਹੁਣ 1693 ਤੋਂ ਵੱਧ ਕੇ 1736.50 ਰੁਪਏ ਦਾ ਹੋ ਗਿਆ ਹੈ।ਵਧੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ।ਵਪਾਰਕ ਗੈਸ ਸਿਲੰਡਰ ਮਹਿੰਗਾ ਹੋਣ ਨਾਲ ਰੈਸਟੋਰੈਂਟਾਂ, ਢਾਬਿਆਂ ਆਦਿ ਵਿਚ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ 1 ਸਤੰਬਰ ਨੂੰ ਵਪਾਰਕ ਗੈਸ ਸਿਲੰਡਰ 75 ਰੁਪਏ ਮਹਿੰਗਾ ਹੋਇਆ ਸੀ।