ਨਵੀਂ ਦਿੱਲੀ, 1 ਅਕਤੂਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 26,727 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 28,246 ਠੀਕ ਹੋਏ ਹਨ ਤੇ 277 ਮਰੀਜ਼ਾਂ ਦੀ ਮੌਤ ਹੋਈ ਹੈ। ਜੇ ਗੱਲ ਕਰੀਏ ਇਕੱਲੇ ਕੇਰਲ ਦੀ ਤਾਂ ਕੇਰਲ ‘ਚ ਕੱਲ੍ਹ ਕੋਰੋਨਾ ਦੇ 15,914 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 122 ਮਰੀਜ਼ਾਂ ਦੀ ਮੌਤ ਹੋਈ ਹੈ।ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,37,66,707, ਸਰਗਰਮ ਮਾਮਲਿਆਂ ਦੀ ਗਿਣਤੀ 2,75,224, ਠੀਕ ਹੋਣ ਵਾਲਿਆਂ ਦੀ ਗਿਣਤੀ 3,30,43,144, ਕੁੱਲ ਮੌਤਾਂ ਦੀ ਗਿਣਤੀ 4,48,339 ਅਤੇ 89,02,08,007 ਵੈਕਸੀਨੇਸ਼ਨ ਹੋ ਚੁੱਕੀ ਹੈ।