ਨਵੀਂ ਦਿੱਲੀ, 1 ਅਕਤੂਬਰ – ਸਰਕਾਰੀ ਏਅਰਲਾਈਨ Air India ਦਾ ਨਵਾਂ ਮਾਲਿਕ ਹੁਣ ਟਾਟਾ ਗਰੁੱਪ ਬਣ ਗਿਆ ਹੈ ਤੇ ਦਸੰਬਰ ਤੱਕ Air India ਟਾਟਾ ਗਰੁੱਪ ਨੂੰ ਸੌਂਪ ਦਿੱਤੀ ਜਾਵੇਗੀ। ਟਾਟਾ ਗਰੁੱਪ ਨੇ ਸਭ ਤੋਂ ਵੱਡੀ ਕੀਮਤ ਲਗਾ ਕੇ Air India ਦੀ ਬੋਲੀ ਜਿੱਤੀ ਹੈ। ਦੱਸ ਦਈਏ ਕਿ ਟਾਟਾ ਗਰੁੱਪ ਅਤੇ SpiceJet ਨੇ Air India ਲਈ ਬੋਲੀ ਲਗਾਈ ਸੀ। ਇਹ ਦੂਸਰਾ ਮੌਕਾ ਹੈ ਜਦੋਂ ਸਰਕਾਰ ਨੇ Air India ‘ਚ ਆਪਣੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ 2018 ਵਿਚ ਸਰਕਾਰ ਨੇ Air India ‘ਚ 76% ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਸਰਕਾਰ ਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਸੀ। ਸਰਕਾਰ ਏਅਰਲਾਈਨ ‘ਚ ਆਪਣੀ 100% ਹਿੱਸੇਦਾਰੀ ਵੇਚ ਰਹੀ ਹੈ। ਇਸ ਵਿਚ Air India ਦੀ 100% ਹਿੱਸੇਦਾਰੀ ਵਾਲੀ Air India Express Ltd ਅਤੇ 50% ਹਿੱਸੇਦਾਰੀ ਵਾਲੀ Air India SATS Airport Services Private Limited ਸ਼ਾਮਿਲ ਹੈ।