ਕੁਰਸੀ ਗੁਆਉਣ ਤੋਂ ਬਾਅਦ ਮਾਨਸਿਕ ਸੰਤੁਲਨ ਵੀ ਗੁਆ ਬੈਠੇ ਨੇ ਕੈਪਟਨ – ਮੁਹੰਮਦ ਮੁਸਤਫਾ

ਚੰਡੀਗੜ੍ਹ, 1 ਅਕਤੂਬਰ – ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਪੰਜਾਬ ਦੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਤੋਂ ਲੰਮੇ ਹੱਥੀ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਗੁਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਕੈਪਟਨ ਕਿਸੇ ਵੀ ਸੀਟ ‘ਤੇ ਸਿੱਧੂ ਨੂੰ ਚੈਲੰਜ ਕਰਕੇ ਦੇਖ ਲੈਣ।ਉਹ ਕੈਪਟਨ ਦੀ ਜਮਾਨਤ ਜ਼ਬਤ ਕਰਵਾ ਦੇਣਗੇ। ਕੈਪਟਨ ਆਪਣੀ ਕਿਸਮਤ ਨਾ ਬਦਲ ਸਕੇ ਤਾਂ ਉਹ ਸਿੱਧੂ ਦਾ ਕੀ ਬਦਲਣਗੇ। ਉਨ੍ਹਾਂ ਕਾਂਗਰਸ ਹਾਈਕਮਾਨ ਨੂੰ ਨਵਜੋਤ ਸਿੱਧੂ ਨੂੰ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਾ ਕਹਿੰਦੇ ਹੋਏ ਕਿਹਾ ਕਿ ਜੇਕਰ ਕੈਪਟਨ ਦੀ ਜਮਾਨਤ ਜ਼ਬਤ ਨਾ ਹੋਈ ਤਾਂ ਉਹ ਸਿਆਸਤ ਛੱਡ ਦੇਣਗੇ।

Leave a Reply

Your email address will not be published. Required fields are marked *