ਚੰਡੀਗੜ੍ਹ, 1 ਅਕਤੂਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝੋਨੇ ਦੀ ਸਰਕਾਰੀ ਖਰੀਦ ਵਿਚ ਦੇਰੀ ਕੀਤੇ ਜਾਣ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਖੇਤੀ ਉੱਪਰ ਨਿਰਭਰ ਹੈ।ਝੋਨੇ ਦੀ ਖਰੀਦ ਹਰ ਸਾਲ 1 ਅਕਤੂਬਰ ਨੂੰ ਸ਼ੁਰੂ ਹੋ ਜਾਂਦੀ ਹੈ। ਪਰੰਤੂ ਇਸ ਵਾਰ ਰਾਜ ਸਰਕਾਰ ਨੇ ਨਮੀ ਦਾ ਹਵਾਲਾ ਦਿੰਦੇ ਹੋਏ ਇਸ ਵਿਚ 10 ਦਿਨ ਦੀ ਦੇਰੀ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋਇਆਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੋਈ ਵਿਵਸਥਾ ਹੀ ਨਹੀਂ ਕੀਤੀ। ਅਸੀ ਨਮੀ ਦੀ ਜਾਂਚ ਕੀਤੀ ਤੇ ਨਮੀ 12.9 ਹੈ।