ਲਖਨਊ, 2 ਅਕਤੂਬਰ – ਮਹੰਤ ਪਰਮਹੰਸ ਨੇ ਆਪਣੀ ਘੋਸ਼ਣਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਅੱਜ ਦੁਪਹਿਰ 12 ਵਜੇ ਅਣੋਧਿਆ ਵਿਖੇ ਸਰਯੂ ਨਦੀ ਵਿਚ ਜਲ ਸਮਾਧੀ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਮੰਗ ਕੀਤੀ ਸੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਵੇ ਪਰ ਉਨ੍ਹਾਂ ਦੀ ਮੰਗ ‘ਤੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ।ਇਸ ਲਈ ਉਹ ਜਲ ਸਮਾਧੀ ਲੈਣ ਲਈ ਮਜ਼ਬੂਰ ਹਨ ਤੇ ਕਿਸੇ ਵੀ ਸੂਰਤ ‘ਚ ਉਹ ਆਪਣਾ ਫੈਸਲਾ ਨਹੀਂ ਬਦਲਣਗੇ।