ਨਵੀਂ ਦਿੱਲੀ, 2 ਅਕਤੂਬਰ – ਭਾਰਤ ‘ਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਤੀਸਰੇ ਦਿਨ ਫਿਰ ਵਧਾਈਆਂ ਹਨ। ਪੈਟਰੋਲ ਅੱਜ 25 ਪੈਸੇ ਅਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 102.14 ਰੁਪਏ, ਡੀਜ਼ਲ 90.47 ਰੁਪਏ, ਮੁੰਬਈ ‘ਚ ਪੈਟਰੋਲ 108.20 ਰੁਪਏ ਤੇ ਡੀਜ਼ਲ 98.14 ਰੁਪਏ ਅਤੇ ਚੰਡੀਗੜ੍ਹ ‘ਚ ਪੈਟਰੋਲ 98.33 ਰੁਪਏ ਤੇ ਡੀਜ਼ਲ 90.20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।