ਮੁੰਬਈ, 3 ਅਕਤੂਬਰ – ਨਾਰਕੋਟਿਕ ਕੰਟਰੋਲ ਬਿਉਰੋ (NCB)ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੁੰਬਈ ਤੋਂ ਗੋਆ ਜਾ ਰਹੇ ਸਮੁੰਦਰੀ ਜਹਾਜ਼ ਵਿਚ ਛਾਪੇਮਾਰੀ ਕਰਕੇ Drugs ਪਾਰਟੀ ਕਰ ਰਹੇ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਏ ਲੋਕਾਂ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁੱਖ ਖਾਨ ਦਾ ਬੇਟਾ ਆਰੀਅਨ ਖਾਨ ਵੀ ਹੈ।NCB ਸੂਤਰਾਂ ਅਨੁਸਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਮੰਨਿਆ ਹੈ ਕਿ ਉਹ Drugs ਪਾਰਟੀ ਵਿਚ ਸ਼ਾਮਿਲ ਸੀ ਤੇ ਉਸ ਨੇ ਸ਼ੋਕੀਆ ਤੌਰ ‘ਤੇ ਨਸ਼ੇ ਦਾ ਸੇਵਨ ਕੀਤਾ ਹੈ। ਇਸ ਪੂਰੇ ਮਾਮਲੇ ‘ਚ ਅਜੇ ਤੱਕ ਸ਼ਾਹਰੁਖ ਖਾਨ ਦਾ ਕੋਈ ਬਿਆਨ ਨਹੀਂ ਆਇਆ ਹੈ।