ਅੰਮ੍ਰਿਤਸਰ, 4 ਅਕਤੂਬਰ – ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ‘ਚ ਮੋਟਰਸਾਈਕਲ ‘ਤੇ ਸਵਾਰ ਪਿਤਾ ਨੇ ਆਪਣੇ 2 ਬੱਚਿਆ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਛੇਹਰਟਾ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਮਨਦੀਪ ਸਿੰਘ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਿਸ ਆਇਆ ਤਾਂ ਘਰੇਲੂ ਸਮੱਸਿਆ ਨੂੰ ਲੈ ਕੇ ਉਸ ਦੇ ਬੇਟੇ ਨੇ ਆਪਣੇ ਦੋਵੇਂ ਬੱਚਿਆ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੁਲਤਾਨਵਿੰਡ ਨਹਿਰ ‘ਚ ਛਾਲ ਮਾਰ ਦਿੱਤੀ।ਗੋਤਾਖੋਰਾਂ ਅਤੇ ਪੁਲਿਸ ਵੱਲੋਂ ਮਨਦੀਪ ਸਿੰਘ ਅਤੇ ਉਸ ਦੇ ਬੱਚਿਆ ਦੀ ਭਾਲ ਕੀਤੀ ਜਾ ਰਹੀ ਹੈ।