ਲਖਨਊ, 5 ਅਕਤੂਬਰ –ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਵਿਚ ਮਾਰੇ ਗਏ ਬਹਿਰਾਇਚ ਦੇ ਕਿਸਾਨ ਗੁਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਪਰਿਵਾਰਿਕ ਮੈਂਬਰਾਂ ਵੱਲੋਂ ਰੋਕ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ ਪੋਸਟ ਮਾਰਟਮ ਰਿਪੋਰਟ ‘ਚ ਪ੍ਰਸ਼ਾਸਨ ਗੜਬੜੀ ਕਰ ਸਕਦਾ ਹੈ, ਇਸ ਲਈ ਜਦ ਤੱਕ ਪੋਸਟ ਮਾਰਟਮ ਰਿਪੋਰਟ ਨਹੀਂ ਮਿਲਦੀ ਉਹ ਸਸਕਾਰ ਨਹੀਂ ਕਰਨਗੇ ।