ਨਵੀਂ ਦਿੱਲੀ, 5 ਅਕਤੂਬਰ – ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਨੇ ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਇਹ ਸਾਬਿਤ ਕਰਨ ਲਈ ਸਬੂਤ ਹਨ ਕਿ ਨਾ ਤਾਂ ਮੇਰਾ ਬੇਟਾ ਤੇ ਨਾ ਹੀ ਮੈਂ ਮੌਕੇ ‘ਤੇ ਮੌਜੂਦ ਸੀ।ਅਸੀ ਕਿਸੇ ਵੀ ਜਾਂਚ ਲਈ ਤਿਆਰ ਹਾਂ। ਇਸ ਘਟਨਾ ਦੀ ਯੋਜਨਾ ਬਣਾਉਣ ਵਾਲੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਘਟਨਾ ਕਿਸ ਤਰਾਂ ਹੋਈ ਇਸ ਦੀ ਸਾਨੂੰ ਜਾਣਕਾਰੀ ਨਹੀਂ ਹੈ। ਜਾਣਕਾਰੀ ਅਤੇ ਵੀਡੀਓ ਦੇ ਆਧਾਰ ‘ਤੇ ਇਹ ਸਪੱਸ਼ਟ ਹੈ ਕਿ ਕਾਰ ਚੋਂ ਖਿੱਚ ਕੇ ਡਰਾਇਵਰ ਦੀ ਹੱਤਿਆ ਕੀਤੀ ਗਈ ਹੈ। ਜੇਕਰ ਇਹ ਮੇਰਾ ਬੇਟਾ ਹੁੰਦਾ ਤਾਂ ਉਹ ਵੀ ਮਰ ਚੁੱਕਾ ਹੁੰਦਾ। ਹਜ਼ਾਰਾਂ ਦੀ ਭੀੜ ਵਿਚ ਜਿੱਥੇ ਕਾਰ ਲੋਕਾਂ ਉੱਪਰ ਚੜ ਗਈ ਹੋਵੇ, ਉੱਥੋਂ ਨਿਕਲਣਾ ਅਸੰਭਵ ਹੈ।