ਲਖਨਊ, 7 ਅਕਤੂਬਰ – ਉੱਤਰ ਪ੍ਰਦੇਸ਼ ਦੇ ਬਾਰਬਾਂਕੀ ਜ਼ਿਲ੍ਹੇ ‘ਚ ਅੱਜ ਤੜਕਸਾਰ ਹੋਏ ਭਿਆਨਕ ਸੜਕ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੇਵਾ ਥਾਣਾ ਖੇਤਰ ਦੇ ਮਾਤੀ ਰੋਡ ‘ਤੇ ਬਬੁਰੀਆ ਪਿੰਡ ਕੋਲ ਇੱਕ ਡਬਲ ਡੈਕਰ ਵੌਲਵੋ ਬੱਸ ਦੀ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ।ਹਾਦਸੇ ਇੰਨਾ ਭਿਆਨਕ ਸੀ ਕਿ ਡਬਲ ਡੈਕਰ ਬੱਸ ਪੂਰੀ ਤਰਾਂ ਚਕਨਾਚੂਰ ਹੋ ਗਈ ਜਦਕਿ ਟਰੱਕ ਵੀ ਕਾਫੀ ਨੁਕਸਾਨਿਆ ਗਿਆ।