ਇਸਲਾਮਾਬਾਦ, 7 ਅਕਤੂਬਰ – ਪਾਕਿਸਤਾਨ ‘ਚ ਅੱਜ ਤੜਕਸਾਰ ਆਏ ਭੂਚਾਲ ‘ਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।। ਦੱਖਣੀ ਪਾਕਿਸਤਾਨ ‘ਚ ਆਏ ਇਸ ਭੂਚਾਲ ਦੀ ਤੀਬਰਤਾ 5.9 ਰਹੀ। ਸੀਨੀਅਰ ਅਧਿਕਾਰੀ ਸੁਹੇਲ ਅਨਵਰ ਹਾਸ਼ਮੀ ਨੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਤੜਕਸਾਰ 3 ਕੇ ਵਜੇ ਆਏ ਇਸ ਭੂਚਾਲ ਕਾਰਨ ਛੱਤਾਂ ਤੇ ਕੰਧਾਂ ਡਿੱਗਣ ਕਰਕੇ ਕਈ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਔਰਤ ਅਤੇ 6 ਬੱਚੇ ਸ਼ਾਮਿਲ ਹਨ।