ਲਖਨਊ, 9 ਅਕਤੂਬਰ – ਨਵਜੋਤ ਸਿੱਧੂ ਦੀ ਅਗਵਾਈ ‘ਚ ਕਾਂਗਰਸ ਦਾ ਵਫਦ ਲਖੀਮਪੁਰ ਖੀਰੀ ਵਿਖੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚਾ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਜਾਂਚ ਵਿਚ ਸ਼ਾਮਿਲ ਨਾ ਹੋਣ ਤੱਕ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਭੁੱਖ ਹੜਤਾਲ ‘ਤੇ ਬੈਠ ਗਏ ਸਨ। ਆਸ਼ੀਸ਼ ਮਿਸ਼ਰਾ ਦੇ ਅੱਜ ਯੂ.ਪੀ ਪੁਲਿਸ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਣ ‘ਤੇ ਨਵਜੋਤ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ।