ਫਗਵਾੜਾ, 13 ਅਕਤੂਬਰ – ਅੱਜ ਮੈਡਮ ਅਨੀਤਾ ਸੋਮ ਪ੍ਰਕਾਸ਼ ਵਲੋਂ ਵਿਸ਼ੇਸ਼ ਤੌਰ ‘ਤੇ ਫਗਵਾੜਾ ਦੇ ਮੁਹੱਲਾ ਸ਼ਿਵਪੁਰੀ ਅਤੇ ਅਰਬਨ ਅਸਟੇਟ ਫਗਵਾੜਾ ਦੇ ਵੱਖ ਵੱਖ ਕੰਮਾਂ ਲਈ ਗ੍ਰਾਂਟ ਸਬੰਧੀ ਚਿੱਠੀ ਮੁਹੱਲਾ ਵਾਸੀਆਂ ਨੂੰ ਭੇਂਟ ਕੀਤੀ ਗਈ। ਅਨੀਤਾ ਸੋਮ ਪ੍ਰਕਾਸ਼ ਵੱਲੋਂ ਦੱਸਿਆ ਗਿਆ ਕਿ ਜੇਕਰ ਹਲਕਾ ਵਾਸੀਆਂ ਨੇ ਸੋਮ ਪ੍ਰਕਾਸ਼ ਨੂੰ ਜਿਤਾ ਦੇ ਦਿੱਲੀ ਭੇਜਿਆ ਹੈ ਤਾਂ ਉਨਾਂ ਦੇ ਹਿੱਤਾਂ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ। ਅਨੀਤਾ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਵਿੱਚ ਸੇਵਾ ਭਾਵਨਾ ਮੁੱਢ ਤੋਂ ਹੀ ਭਰੀ ਹੋਈ ਹੈ। ਅਨੀਤਾ ਸੋਮ ਪ੍ਰਕਾਸ਼ ਵੱਲੋਂ ਚਾਨਣਾ ਪਾਉਂਦਿਆਂ ਕਿਹਾ ਗਿਆ ਕਿ ਜਦੋਂ ਸੋਮ ਪ੍ਰਕਾਸ਼ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿਧਾਇਕ ਸਨ ਤਾਂ ਉਨਾਂ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਨੂੰ ਬਿਨਾਂ ਕਿਸੇ ਭੇਦ ਭਾਵ ਨਿਰਪੱਖ ਗ੍ਰਾਂਟਾਂ ਭੇਂਟ ਕੀਤੀਆਂ ਗਈਆਂ ਅਤੇ ਇਸ ਤੋਂ ਇਲਾਵਾਂ ਫਗਵਾੜਾ ਸ਼ਹਿਰ ਵਿੱਚ ਵੱਖ-2 ਪ੍ਰੋਜੈਕਟਾਂ ਨਾਲ ਫਗਵਾੜਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਗਈ ਸੀ। ਮੈਡਮ ਅਨੀਤਾ ਵੱਲੋਂ ਦੱਸਿਆ ਗਿਆ ਕਿ ਸੋਮ ਪ੍ਰਕਾਸ਼ ਦੀ ਬੇਦਾਗ ਸ਼ਖਸ਼ੀਅਤ, ਕਾਰਜਸ਼ੈਲੀ ਅਤੇ ਦੂਰ ਅੰਦੇਸ਼ੀ ਨੂੰ ਵੇਖਦਿਆਂ ਹੀ ਉਨਾਂ ਨੂੰ ਦੂਜੀ ਵਾਰ ਫਗਵਾੜਾ ਦਾ ਵਿਧਾਇਕ ਚੁਣਿਆਂ ਗਿਆ ਅਤੇ ਕੇਂਦਰ ਸਰਕਾਰ ਵੱਲੋਂ ਉਨਾਂ ਪ੍ਰਤੀ ਵਿਸ਼ਵਾਸ਼ ਹੋਣ ਕਰਕੇ ਉਨਾਂ ਨੂੰ ਲੋਕ ਸਭਾ ਹੁਸ਼ਿਆਪੁਰ ਐਮ.ਪੀ ਦੀ ਟਿਕਟ ਦਿੱਤੀ ਗਈ ਅਤੇ ਸਾਰੀ ਜਨਤਾ ਦੇ ਸਹਿਯੋਗ ਅਤੇ ਆਪਣੀ ਕਾਰਜ ਸ਼ੈਲੀ ਕਾਰਨ ਉਨਾਂ ਨੇ ਭਾਰੀ ਬਹੁਮਤ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ।ਅਨੀਤਾ ਸੋਮ ਪ੍ਰਕਾਸ਼ ਨੇ ਗ੍ਰਾਂਟ ਦੀਆਂ ਚਿੱਠੀਆਂ ਭੇਂਟ ਕਰਦਿਆਂ ਜਾਣਕਾਰੀ ਦਿੱਤੀ ਕਿ ਸੋਮ ਪ੍ਰਕਾਸ਼ ਨੇ ਆਪਣੇ ਐਮ.ਪੀ ਲੈਂਡ ਫੰਡ ਵਿੱਚੋਂ ਮੁਹੱਲਾ ਸ਼ਿਵਪੁਰੀ ਵਿਖੇ ਕਮਿਊਨਟੀ ਹਾਲ ਦੀ ਉਸਾਰੀ ਲਈ 3 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਅਰਬਨ ਅਸਟੇਟ ਫਗਵਾੜਾ ਵਿਖੇ ਉਨਾਂ ਨੇ ਅੰਬੇਡਕਰ ਭਵਨ ਲਈ 5 ਲੱਖ ਅਤੇ ਵਾਟਰ ਰਿਚਾਰਜਿੰਗ ਇੰਸਟਾਲੇਸ਼ਨ ਲਈ 7 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ।ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਬਹੁਤ ਜਲਦ ਹੁਸ਼ਿਆਰਪੁਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਲਈ ਗ੍ਰਾਂਟ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਦੀ ਸੁਵਿਧਾਵਾਂ ਲਈ ਬਹੁਤ ਸਾਰੇ ਪ੍ਰੌਜੈਕਟ ਵੀ ਲਿਆਂਦੇ ਜਾਣਗੇ।