ਬੀ.ਐੱਸ.ਐਫ ਦੇ ਪੰਜਾਬ ‘ਚ ਵਧਾਏ ਗਏ ਅਧਿਕਾਰ ਖੇਤਰ ‘ਤੇ ਪੰਜਾਬ ਸਰਕਾਰ ਦੀ ਪੱਤਰਕਾਰ ਵਾਰਤਾ

ਚੰਡੀਗੜ੍ਹ, 14 ਅਕਤੂਬਰ – ਕੇਂਦਰ ਸਰਕਾਰ ਵੱਲੋਂ ਬੀ.ਐੱਸ.ਐਫ ਦੇ ਪੰਜਾਬ ‘ਚ ਵਧਾਏ ਗਏ ਅਧਿਕਾਰ ਖੇਤਰ ‘ਤੇ ਪੰਜਾਬ ਸਰਕਾਰ ਦੀ ਪੱਤਰਕਾਰ ਵਾਰਤਾ ਦੌਰਾਨ ਖੇਡ ਮੰਤਰੀ ਪੰਜਾਬ ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੀ.ਐੱਸ.ਐਫ ਦਾ ਪੰਜਾਬ ‘ਚ ਵਧਾਇਆ ਗਿਆ ਅਧਿਕਾਰ ਖੇਤਰ ਕੇਂਦਰ ਦੀ ਅੱਧੇ ਪੰਜਾਬ ਉੱਪਰ ਕਬਜ਼ੇ ਦੀ ਹੀ ਕੋਸ਼ਿਸ਼ ਹੈ। ਪਰ ਕੇਂਦਰ ਸਰਕਾਰ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀ.ਐੱਸ.ਐਫ ਦੇ ਅਧਿਕਾਰ ਖੇਤਰ ਵਧਾਉਣ ਦਾ ਸਮਰਥਨ ਕਰਨ ਸਬੰਧੀ ਦਿੱਤੇ ਗਏ ਬਿਆਨ ‘ਤੇ ਪਰਗਟ ਸਿੰਘ ਕਿਹਾ ਕਿ ਕੈਪਟਨ ਦਾ ਬਿਆਨ ਮੰਦਭਾਗਾ ਹੈ।ਇਹ ਸਭ ਕੈਪਟਨ ਦੀ ਭਾਜਪਾ ਨਾਲ ਮਿਲੀਭੁਗਤ ਨਾਲ ਹੋਇਆ ਹੈ। ਕੈਪਟਨ ਵੱਲੋਂ ਪੰਜਾਬ ‘ਚ ਗਵਰਨਰ ਰਾਜ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਨਵੀਂ ਪਾਰਟੀ ਬਣਾ ਲੈਣ ਸਾਨੂੰ ਕੋਈ ਦਿੱਕਤ ਨਹੀਂ ਹੈ।ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਰਾਜਾਂ ਦੇ ਅਧਿਕਾਰੀ ਖੋਹੇ ਹਨ ਤੇ ਕੇਂਦਰ ਵੱਲੋਂ ਸੰਘੀ ਢਾਂਚੇ ਨੂੰ ਢਾਹ ਲਗਾਈ ਜਾ ਰਹੀ ਹੈ।

Leave a Reply

Your email address will not be published. Required fields are marked *