ਅਸਮ ਵਿਚ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦਾ ਸਵਾਗਤ – ਮੁੱਖ ਮੰਤਰੀ ਅਸਮ

ਗੁਹਾਟੀ, 14 ਅਕਤੂਬਰ – ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਅਸਮ ਵਿਚ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ। ਰਾਜ ਪੁਲਿਸ ਦੇ ਤਾਲਮੇਲ ਨਾਲ ਇਹ ਕਦਮ ਸਰਹੱਦ ਪਾਰ ਤੋਂ ਤਸਕਰੀ ਅਤੇ ਘੁਸਪੈਠ ਨੂੰ ਰੋਕਣ ਲਈ ਇੱਕ ਮਜਬੂਤ ਰੋਕਥਾਮ ਵਿਚ ਕੰਮ ਕਰੇਗਾ। ਇਹ ਰਾਸ਼ਟਰੀ ਹਿਤ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜਬੂਤ ਕਰਦਾ ਹੈ।

Leave a Reply

Your email address will not be published. Required fields are marked *