ਦੇਹਰਾਦੂਨ, 20 ਅਕਤੂਬਰ – ਉੱਤਰਾਖੰਡ 2 ਦਿਨ ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫਤ ‘ਚ ਹੁਣ ਤੱਕ 47 ਮੌਤਾਂ ਹੋ ਚੁੱਕੀਆਂ ਹਨ।ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ‘ਚ 28, ਅਲਮੌੜਾ ਅਤੇ ਚੰਪਾਵਤ ਜ਼ਿਲ੍ਹੇ ‘ਚ 6-6, ਪਿਥੌਰਗੜ੍ਹ ਅਤੇ ਊਧਮ ਸਿੰਘ ਨਗਰ ਜ਼ਿਲ੍ਹੇ ‘ਚ 1-1 ਮੌਤ ਹੋਈ ਹੈ। ਬਰਸਾਤ ਕਾਰਨ ਮਾਰੇ ਗਏ ਲੋਕਾਂ ਨੂੰ ਉੱਤਰਾਖੰਡ ਸਰਕਾਰ ਨੇ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਦਕਿ ਜਿਨ੍ਹਾਂ ਦੇ ਘਰ ਤਬਾਹ ਹੋਏ ਹਨ ਉਨ੍ਹਾਂ ਨੂੰ 1.50-1.50 ਲੱਖ ਰੁਪਏ ਮੁਆਵਜ਼ਾ ਮਿਲੇਗਾ।ਰੇਲਵੇ ਦੇ ਅਧਿਕਾਰੀਆਂ ਅਨੁਸਾਰ ਬਰਸਾਤ ਕਾਰਨ ਕਈ ਥਾਵਾਂ ‘ਤੇ ਰੇਲ ਲਾਈਨਾਂ ਨੂੰ ਭਾਰੀ ਨੁਕਸਾਨ ਪਹੁੰਚਾ ਹੈ ਤੇ ਲਾਈਨਾਂ ਠੀਕ ਕਰਨ ਨੂੰ ਘੱਟੋ ਘੱਟ 4-5 ਦਿਨ ਲੱਗਣਗੇ। ਤਦ ਤੱਕ ਟਰੇਨਾਂ ਦਾ ਆਵਾਗਵਨ ਨਹੀਂ ਹੋ ਸਕੇਗਾ।