ਕਾਠਮਾਂਡੂ, 20 ਅਕਤੂਬਰ – ਨੇਪਾਲ ‘ਚ ਭਾਰੀ ਬਰਸਾਤ ਕਾਰਨ ਹਾਲਾਤ ਬਦਤਰ ਹੋ ਚੁੱਕੇ ਹਨ।ਭਾਰੀ ਬਰਸਾਤ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24 ਲਾਪਤਾ ਹਨ। ਨੇਪਾਲ ਦੇ ਗ੍ਰਹਿ ਮੰਤਰਾਲੇ ਅਨੁਸਾਰ ਦੇਸ਼ ਦੇ 19 ਜ਼ਿਲ੍ਹੇ ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਅਨੁਸਾਰ ਕਈ ਸੜਕਾਂ ਬੰਦ ਹੋ ਗਈਆਂ ਹਨ ਜਦਕਿ ਕਈ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆ ਵਿਚ ਝੋਨੇ ਦੀ ਕਟਾਈ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਖੜੀ ਸੀ, ਪਰੰਤੂ ਭਾਰੀ ਬਰਸਾਤ ਕਾਰਨ ਫਸਲ ਪਾਣੀ ‘ਚ ਡੁੱਬ ਗਈ ਹੈ। ਮੌਸਮ ਵਿਭਾਗ ਨੁਸਾਰ ਨੇਪਾਲ ‘ਚ ਕੁੱਝ ਹੋਰ ਦਿਨ ਬਰਸਾਤ ਜਾਰੀ ਰਹੇਗੀ।