ਚੰਡੀਗੜ੍ਹ, 20 ਅਕਤੂਬਰ – ਪੰਜਾਬ ਦੇ ਉਪਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਤਰਕਾਰ ਵਾਰਤਾ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਨਵੀਂ ਪਾਰਟੀ ਬਣਾਉਣ ਦੀ ਗੱਲ ਕਹੀ ਹੈ, ਉਸ ਨਾਲ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੈਪਟਨ ਦਾ ਸਾਥ ਨਾ ਦਿੰਦੀ ਤਾਂ ਉਹ 9 ਸਾਲ ਮੁੱਖ ਮੰਤਰੀ ਨਾ ਰਹਿੰਦੇ। ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਦਾ ਕੰਮ ਕੀਤਾ ਹੈ।ਕੈਪਟਨ ਨੇ ਹਮੇਸ਼ਾ ਸਿਆਸੀ ਹਿਤ ਨੂੰ ਦੇਖਕੇ ਫੈਸਲੇ ਲਏ ਹਨ, ਕਦੇ ਵੀ ਪੰਜਾਬ ਦੇ ਹਿਤ ਵਿਚ ਫੈਸਲਾ ਨਹੀਂ ਲਿਆ। ਉਹ ਇੱਕ ਮੌਕਾਪ੍ਰਸਤ ਨੇਤਾ ਹਨ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਮਿੱਟੀ ਵਿਚ ਮਿਲ ਗਏ ਹਨ।।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਾ ਪਾਕਿਸਤਾਨ ਤੋਂ ਖਤਰਾ ਹੈ ਤੇ ਨਾ ਹੀ ਚੀਨ ਤੋਂ ਖਤਰਾ ਹੈ। ਜੇ ਖਤਰਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਹੈ।ਸੁਖਜਿੰਦਰ ਰੰਧਾਵਾ ਅਨੁਸਾਰ ਕੈਪਟਨ ਬਾਦਲਾਂ ਨਾਲ ਰਲੇ ਹੋਏ ਹਨ ਜਿਨ੍ਹਾਂ ਨੇ ਕਦੇ ਵੀ ਬੇਅਦਬੀ ਅਤੇ ਗੋਲੀਕਾਂਡ ‘ਤੇ ਫੈਸਲਾ ਨਹੀਂ ਲਿਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਬੇਅਦਬੀ ਮਾਮਲੇ ‘ਤੇ ਉਹ ਡੀਬੇਟ ਕਰ ਲੈਣ।