C.B.S.E ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ੇ ‘ਚੋਂ ਬਾਹਰ ਕੱਢਣਾ ਗਲਤ – ਪਰਗਟ ਸਿੰਘ

ਚੰਡੀਗੜ੍ਹ, 20 ਅਕਤੂਬਰ – ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਕਹਿਣਾ ਹੈ ਕਿ C.B.S.E ਵੱਲੋਂ ਪੰਜਾਬ ਨੂੰ ਮੁੱਖ ਵਿਸ਼ੇ ‘ਚੋਂ ਬਾਹਰ ਕੱਢਣਾ ਗਲਤ ਹੈ। ਇਸ ਨਾਲ ਬੱਚੇ ਅਪਣੀ ਮਾਤਭਾਸ਼ਾ ਤੋਂ ਦੂਰ ਹੋ ਜਾਣਗੇ। ਰਾਜਾਂ ਵਿਚ ਖੇਤਰੀ ਭਾਸ਼ਾ ਦਾ ਮੁੱਖ ਵਿਸ਼ੇ ਵਿਚ ਸ਼ਾਮਿਲ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਜ਼ਰੂਰਤ ਪਈ ਤਾਂ ਉਹ ਕੇਂਦਰੀ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ ਤੇ ਫੈਸਲਾ ਵਾਪਿਸ ਲੈਣ ਦੀ ਮੰਗ ਕਰਨਗੇ।

Leave a Reply

Your email address will not be published. Required fields are marked *