ਬਠਿੰਡਾ, 20 ਅਕਤੂਬਰ – ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਜਦੋਂ ਕੋਈ ਪਾਰਟੀ ਲਈ ਮੇਹਨਤ ਕਰਦਾ ਹੈ ਤਾਂ ਮੇਹਨਤ ਦਾ ਫਲ ਨਾ ਮਿਲਣ ‘ਤੇ ਉਹ ਨਾਰਾਜ਼ ਹੁੰਦਾ ਹੀ ਹੈ। ਇਸ ਵਿਚ ਗੱਲ ਸਵਾਰਥ ਦੀ ਨਹੀਂ, ਮੇਹਨਤ ਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਉੱਪਰ ਚਿਹਰਾ ਇਸ ਵੇਲੇ ਪਾਰਟੀ ਲਈ ਕੋਈ ਨਹੀਂ ਹੈ।ਨਵਜੋਤ ਸਿੰਘ ਸਿੱਧੂ ਦਾ ਚੈਪਟਰ ਵੀ ਹੁਣ ਖਤਮ ਹੋ ਚੁੱਕਾ ਹੈ। 3 ਵਾਰ ਭਗਵੰਤ ਮਾਨ ਨੂੰ ਦਿੱਲੀ ਬੁਲਾਇਆ ਵੀ ਗਿਆ, ਪਰ ਹਰ ਵਾਰ ਉਹ ਨਿਰਾਸ਼ ਹੀ ਵਾਪਿਸ ਆਏ ਹਨ।