ਅੰਮ੍ਰਿਤਸਰ, 20 ਅਕਤੂਬਰ – ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕ ਤੀਰਥ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ‘ਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆ ਚਰਨਜੀਤ ਚੰਨੀ ਨੇ ਕਿਹਾ ਕਿ ਰਾਮਾਇਣ ਤੋਂ ਸਿੱਖਿਆ ਮਿਲਦੀ ਹੈ, ਕਿ ਸਹੁੰ ਖਾ ਕੇ ਮੁਕਰਨਾ ਨਹੀਂ ਚਾਹੀਦਾ।ਉਨ੍ਹਾਂ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਈ ਜੈਤਾ ਜੀ ਦੇ ਨਾਂਅ ‘ਤੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਪੈਸੇ ਲੈ ਕੇ ਜਾਂ ਸਿਫਾਰਿਸ਼ ‘ਤੇ ਨਹੀਂ ਦਿੱਤੀ ਜਾਵੇਗੀ।ਪੰਜਾਬ ਸਰਕਾਰ ਵੱਲੋਂ 2 ਕਿੱਲੋਵਾਟ ਦੇ ਬਕਾਇਆ ਬਿੱਲ ਮਾਫ ਕਰ ਦਿੱਤੇ ਗਏ ਹਨ, ਜਿਸਦਾ ਲਿਖਤੀ ਤੌਰ ‘ਤੇ ਨੋਟਿਸ ਕੁੱਝ ਦਿਨਾਂ ‘ਚ ਮਿਲ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸਫਾਈ ਕਰਮਚਾਰੀਆ ਨੂੰ ਹਰ ਹਫਤੇ ਇੱਕ ਛੁੱਟੀ ਹੋਵੇਗੀ।