ਲਖਨਊ, 20 ਅਕਤੂਬਰ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇ ਉਨ੍ਹਾਂ ਦੇ ਕਾਫਿਲੇ ਨੂੰ ਯੂ.ਪੀ ਪੁਲਿਸ ਨੇ ਆਗਰਾ ਜਾਣ ਤੋਂ ਰਸਤੇ ਵਿਚ ਹੀ ਰੋਕ ਲਿਆ। ਪੁਲਿਸ ਨੇ ਕਿਹਾ ਕਿ ਤੁਹਾਡੇ ਕੋਲ ਮਨਜ਼ੂਰੀ ਨਹੀਂ ਹੈ ਤੇ ਮਨਜ਼ੂਰੀ ਤੋਂ ਬਿਨ੍ਹਾਂ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਸਕਦਾ। ਪ੍ਰਿਅੰਕਾ ਗਾਂਧੀ ਉਸ ਸਫਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ, ਜਿਸ ਨੂੰ ਚੋਰੀ ਦੇ ਮਾਮਲੇ ਵਿਚ ਫੜਿਆ ਗਿਆ ਸੀ ਤੇ ਪੁਲਿਸ ਹਿਰਾਸਤ ਵਿਚ ਉਸ ਦੀ ਮੌਤ ਹੋ ਗਈ ਸੀ।ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਮੈਂ ਆਗਰਾ ਨਹੀਂ ਜਾ ਸਕਦੀ। ਮੈਂ ਜਿੱਥੇ ਵੀ ਜਾਂਦੀ ਹੈ, ਉਹ ਮੈਨੂੰ ਰੋਕ ਲੈਂਦੇ ਹਨ। ਕੀ ਮੈਨੂੰ ਰੈਸਟੋਰੈਂਟ ਵਿਚ ਬੈਠੇ ਰਹਿਣਾ ਚਾਹੀਦਾ ਹੈ?