ਨਵੀਂ ਦਿੱਲੀ, 21 ਅਕਤੂਬਰ – ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਅਭਿਆਨ ਸ਼ੁਰੂ ਕਰਨ ਦੇ 9 ਮਹੀਨਿਆ ਬਾਅਦ ਭਾਰਤ ਨੇ ਕੋਵਿਡ ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਤੋਂ ਪਾਰ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੂਖ ਮੰਡਵੀਆਂ ਨੇ ਟਵੀਟ ਕਟਕੇ ਦਿੱਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਉਪਲਬਧੀ ਲਈ ਕੰਮ ਕਰਨ ਵਾਲੇ ਸਾਰੇ ਡਾਕਟਰਾਂ, ਨਰਸਾਂ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਉਪਲਬਧੀ ‘ਤੇ ਦੇਸ਼ ਦੇ ਸਭ ਤੋਂ ਵੱਡੇ ਖਾਦੀ ਦੇ ਝੰਡੇ ਨੂੰ ਲਾਲ ਕਿਲ੍ਹਾ ‘ਤੇ ਫਹਿਰਾਇਆ ਜਾਵੇਗਾ। ਇਸ ਤਿਰੰਗੇ ਦੀ ਲੰਬਾਈ 225 ਫੁੱਟ, ਚੌੜਾਈ 150 ਫੁੱਟ ਅਤੇ ਭਾਰ 1400 ਕਿਲੋਗ੍ਰਾਮ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਝੰਡਾ ਲੇਹ ਵਿਖੇ ਗਾਂਧੀ ਜਯੰਤੀ ‘ਤੇ 2 ਅਕਤੂਬਰ ਨੂੰ ਫਹਿਰਾਇਆ ਗਿਆ ਸੀ।