ਫਗਵਾੜਾ, 24 ਅਕਤੂਬਰ (ਰਮਨਦੀਪ) ਫਗਵਾੜਾ ਦੇ ਮਹੁੱਲਾ ਸ਼ਿਵਪੁਰੀ, ਸ਼ਾਮ ਨਗਰ ਅਤੇ ਪੀਪਾ ਰੰਗੀ ਵਿਖੇ ਫੈਲੀ ਡਾਇਰੀਏ ਦੀ ਬਿਮਾਰੀ ਨਾਲ ਜਿੱਥੇ ਕਿ ਹੁਣ ਤੱਕ 9 ਮੌਤਾਂ ਹੋ ਚੁੱਕੀਆ ਹਨ ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਨਾਲ ਵੱਖ ਵੱਖ ਹਸਪਤਾਲਾ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਇਸ ਬਿਮਾਰੀ ਨੂੰ ਲੈ ਕੇ ਮੁਹੱਲਾ ਵਾਸੀਆਂ ਦਾ ਹਾਲ ਚਾਲ ਜਾਨਣ ਲਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹਲਕਾ ਫਗਵਾੜਾ ਦੇ ਇੰਚਾਰਜ ਜਸਬੀਰ ਸਿੰਘ ਗੜੀ ਉਕਤ ਮੁਹੱਲਿਆ ਵਿੱਚ ਪਹੁੰਚੇ। ਜਿੱਥੇ ਕਿ ਉਨਾਂ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਵਨ ਸਿੰਘ ਕੁਲਾਰ, ਸਮੇਤ ਹੋਰ ਅਕਾਲੀ ਬਸਪਾ ਨੇਤਾ ਮੌਜੂਦ ਸਨ।ਇਸ ਦੌਰਾਨ ਬੀਤੇ ਦਿਨੀ ਰਾਜ ਰਾਣੀ ਨਾਮ ਮਹਿਲਾਂ ਦੀ ਹੋਈ ਮੌਤ ਤੋਂ ਬਾਅਦ ਉਸ ਦੇ ਘਰ ਪਹੁੰਚੇ ਜਸਬੀਰ ਸਿੰਘ ਗੜੀ ਅਤੇ ਹੋਰਨਾਂ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਪਰੰਤ ਮਹੁੱਲਾ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਸਬੀਰ ਸਿੰਘ ਗੜੀ ਨੇ ਮੌਕੇ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਫੋਨ ਤੇ ਗੱਲਬਾਤ ਕਰਕੇ ਇਨਾਂ ਮਹੁੱਲਿਆ ਦੀ ਸਾਰ ਲੈਣ ਦੀ ਗੱਲ ਕੀਤੀ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਾ ਕਿ ਇਨਾਂ ਮੱਹਲਿਆ ਵਿੱਚੋਂ 2 ਨਹੀ ਬਲਕਿ 9 ਮੌਤਾਂ ਹੋ ਚੱੁਕੀਆ ਹਨ ਪਰ ਬੜੀ ਹੀ ਮੰਦਭਾਗੀ ਗੱਲ ਹੈ ਕਿ ਫਗਵਾੜਾ ਪ੍ਰਸ਼ਾਸ਼ਨ ਚੁੱਪੀ ਧਾਰ ਕੇ ਬੈਠਾ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਮੌਕੇ ਦੇ ਸਾਬਕਾ ਕੌਸਲਰ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਇਨਾਂ 9 ਮੌਤਾ ਦਾ ਵੇਰਵਾ ਉਨਾਂ ਤੱਕ ਪਹੁੰਚਾਏ। ਉਨਾਂ ਨੇ ਇਹ ਬਿਮਾਰੀ ਫੈਲਣ ਪਿੱਛੇ ਪ੍ਰਸ਼ਾਸ਼ਨ ਦੀ ਅਣਗਹਿਲੀ ਦੱਸੀ। ਉਨਾਂ ਨਾਲ ਹੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਸਬੀਰ ਸਿੰਘ ਗੜੀ ਨੇ ਪ੍ਰਸ਼ਾਸ਼ਨ ਨੂੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ 24 ਘੰਟੇ ਦੇ ਅੰਦਰ ਅੰਦਰ ਇਨਾ ਮੁਹੱਲਿਆ ਦਾ ਦੋਰਾ ਨਾਂ ਕੀਤਾ ਤਾਂ ਅਕਾਲੀ ਦਲ ਬਸਪਾ ਆਪਣਾ ਅਗਲਾ ਐਕਸ਼ਨ ਲੈਣ ਲਈ ਤਿਆਰ ਹੋਣਗੇ। ਉਨਾਂ ਨਾਲ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋ ਮੰਗ ਕੀਤੀ ਕਿ ਉਹ ਫਗਵਾੜਾ ਦਾ ਵੀ ਦੌਰਾ ਕਰਨ।ਇਸ ਮੌਕੇ ਗੱਲਬਾਤ ਕਰਦਿਆ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ ਨੇ ਆਖਿਆ ਕਿ ਉਨਾਂ ਨੂੰ ਪਤਾ ਲੱਗਾ ਕਿ ਸ਼ਾਮ ਨਗਰ ਸ਼ਿਵ ਪੁਰੀ ਅਤੇ ਪੀਪਾ ਰੰਗੀ ਵਿਖੇ ਦੂੂਸ਼ਿਤ ਪਾਣੀ ਪੀਣ ਨਾਲ ਬਹੁਤ ਸਾਰੇ ਲੋਕ ਬਿਮਾਰ ਪਏ ਹਨ ਜਦ ਕਿ 9 ਮੌਤਾਂ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਨੇ ਇਸ ਵੱਲ ਧਿਆਨ ਨਹੀ ਦਿੱਤਾ। ਉਨਾਂ ਕਿਹਾ ਕਿ ਅਕਾਲੀ ਦਲ ਬਸਪਾ ਗਠਜੋੜ ਵੱਲੋਂ ਪ੍ਰਸ਼ਾਸਨ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਇਨਾ ਮੁਹੱਲਿਆ ਦਾ ਦੌਰਾ ਕੀਤਾ ਜਾਵੇ ਜੇਕਰ ਪ੍ਰਸ਼ਾਸਨ ਨੇ ਉਕਤ ਮੁਹੱਲਿਆ ਦਾ ਦੌਰਾ ਨਾ ਕੀਤਾ ਤਾਂ ਉਹ ਅਗਲਾ ਐਕਸ਼ਨ ਲੈਣ ਲਈ ਤਿਆਰ ਹੋਣਗੇ।