ਜਲੰਧਰ, 25 ਅਕਤੂਬਰ – ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 3 ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਪਰਿਵਾਰ ਦੇ 6 ਮੈਂਬਰ ਕਾਰ ਵਿਚ ਸਵਾਰ ਹੋ ਕੇ ਟਾਂਡੇ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਕਾਲਾ ਬੱਕਰਾ ਨੇੜੇ ਕਾਰ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਜਾ ਟਕਰਾਈ।