ਫਗਵਾੜਾ, 25 ਅਕਤੂਬਰ (ਰਮਨਦੀਪ) – ਸੋਮਵਾਰ ਦੀ ਸਵੇਰ ਸਰਾਏ ਰੋਡ ਸ਼ਿਵ ਮੰਦਿਰ ਫਗਵਾੜਾ ਨੇੜਿਓ ਭੇਦਭਰੇ ਹਾਲਾਤਾਂ ਵਿਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਦੀ ਸੂਚਨਾ ਮਿਲਦਿਆ ਹੀ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਬਾਜ਼ਾਰ ਵਾਲਿਆ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਪਿਛਲੇ 5-6 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਤੇ ਬਸ ਸਟੈਂਡ ਪੁਲ ਥੱਲੇ ਸੌਂਦਾ ਸੀ ਜੋ ਕਿ ਆਪ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਰਹਿਣ ਵਾਲਾ ਦੱਸਦਾ ਸੀ।ਬਾਜ਼ਾਰ ਵਾਲਿਆਂ ਮੁਤਾਬਿਕ ਜੇ ਪ੍ਰਸ਼ਾਸਨ ਇਜਾਜ਼ਤ ਦਿੰਦਾ ਹੈ ਤਾਂਉਹ ਸਾਰੇ ਰਲ ਕੇ ਮ੍ਰਿਤਕ ਦਾ ਸਸਕਾਰ ਕਰਨ ਲਈ ਤਿਆਰ ਹਨ।ਓਧਰ ਏ.ਐੱਸ.ਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਮੀਂਹ ਪੈਣ ਤੋਂ ਬਾਅਦ ਠੰਢ ਨਾਲ ਹੋਈ ਜਾਪੋਦੀ ਹੈ। ਬਹਿਰਹਾਲ ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਪਹਿਚਾਣ ਵਾਸਤੇ ਮੌਰਚਰੀ ‘ਚ ਰਖਵਾ ਦਿੱਤਾ ਹੈ।