ਚੰਡੀਗੜ੍ਹ, 25 ਅਕਤੂਬਰ – ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ‘ਤੇ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਪੈ੍ਰੱਸ ਵਾਰਤਾ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਨੇ ਕਿਹਾ ਕਿ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣਾ ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਨਹੀਂ ਬਲਕਿ ਪੰਜਾਬ ਨੂੰ ਮਜਬੂਤ ਕਰਨਾ ਹੈ।ਹੁਣ ਨਸ਼ਾ ਤਸਕਰ ਡਰੋਨ ਰਾਹੀ ਤਸਕਰੀ ਕਰ ਰਹੇ ਹਨ ਤੇ ਡਰੋਨ ਕਿੱਥੇ ਲੈਂਡ ਕਰੇਗਾ ਇਸ ਬਾਰੇ ਪਤਾ ਨਹੀਂ, ਇਸ ਕਰਕੇ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਹੈ।ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਮਕਸਦ ਸਰਹੱਦ ‘ਤੇ ਗੈਰਕਾਨੂੰਨੀ ਸਰਗਰਮੀਆ ਨੂੰ ਰੋਕਣਾ ਹੈ ਜਦਕਿ ਪੰਜਾਬ ਸਰਕਾਰ ਵੀ ਡਰੋਨ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕੀ ਹੈ।ਬੀ.ਐੱਸ.ਐੱਫ ਨੂੰ ਸਿਰਫ ਸਰਚ ਤੇ ਸੀਜ਼ਰ ਦਾ ਅਧਿਕਾਰ ਦਿੱਤਾ ਗਿਆ ਹੈ। ਕਾਨੂੰਨ ਵਿਵਸਥਾ ਪਹਿਲਾਂ ਦੀ ਤਰਾਂ ਸੂਬਾ ਪੁਲਿਸ ਹੀ ਸੰਭਾਲੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕਰਨਗੇ | ਉਨ੍ਹਾਂ ਦਾ ਕਹਿਣਾ ਸੀ ਕਿ 50 ਮੀਟਰ ਦਾ ਦਾਇਰਾ ਵਧਣਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਰਾਸ਼ਟਰੀ ਮੁਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ|ਇਸ ਲਈ ਉਹ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਣਗੇ |