ਫਗਵਾੜਾ, 26 ਅਕਤੂਬਰ (ਰਮਨਦੀਪ) – ਫਗਵਾੜਾ ਵਿਚ ਫੈਲੇ ਡਾਈਰੀਆ ਦੇ ਚੱਲਦਿਆ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਸਿਵਲ ਸਰਜਨ ਕਪੂਰਥਲਾ ਗੁਰਵਿੰਦਰਵੀਰ ਕੌਰ ਨੇ ਨੇ ਸਿਵਲ ਹਸਪਤਾਲ ਫਗਵਾੜਾ, ਆਈ.ਐਮ.ਏ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ, ਲੈਬ ਵਾਲਿਆਂ, ਵਾਟਰ ਸਪਲਾਈ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਗੁਰਵਿੰਦਰਵੀਰ ਕੌਰ ਨੇ ਕਿਹਾ ਕਿ ਡਾਈਰੀਆ ਕਾਰਨ ਫਗਵਾੜਾ ਵਿਚ ਹੁਣ ਤੱਕ 2 ਮੌਤਾਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਡਾਈਰੀਆ ਕਾਰਨ 9 ਮੌਤਾਂ ਦੇ ਕੀਤੇ ਗਏ ਖੁਲਾਸੇ ਸਬੰਧੀ ਉਨ੍ਹਾਂ ਕਿਹਾ ਕਿ ਬਾਕੀ ਮੌਤਾਂ ਸਬੰਧੀ ਉਨ੍ਹਾਂ ਕੋਲ ਰਿਪੋਰਟ ਨਹੀਂ ਆਈ ਹੈ ਤੇ ਨਾ ਹੀ ਇਸ ਵਿਚ ਸੱਚ ਹੈ ਕਿ ਮੌਤਾਂ ਡਾਈਰੀਆ ਕਾਰਨ ਹੋਈਆਂ ਹਨ।ਇਸ ਸਬੰਧੀ ਵਾਟਰ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਗਵਾੜਾ ਦੀਆਂ ਕੁੱਝ ਥਾਵਾਂ ‘ਤੇ ਗੰਦੇ ਪਾਣੀ ਦੀ ਸਮੱਸਿਆ ਆਈ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ।ਨਗਰ ਨਿਗਮ ਦੇ ਕਮਿਸ਼ਨਰ ਚਰਨਦੀਪ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਹੋਵੇਗੀ।