ਪੁਰਜ਼ੋਰ ਤਰੀਕੇ ਨਾਲ ਲੜਨਾ ਹੋਵੇਗਾ BJP ਅਤੇ RSS ਦੀ ਵਿਚਾਰਧਾਰਾ ਖਿਲਾਫ – ਸੋਨੀਆ ਗਾਂਧੀ

ਨਵੀਂ ਦਿੱਲੀ, 26 ਅਕਤੂਬਰ – ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੇ ਜਨਰਲ ਸਕੱਤਰਾਂ, ਪ੍ਰਦੇਸ਼ ਪ੍ਰਭਾਰੀਆਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਲੜਕੇ-ਲੜਕੀਆਂ ਆਪਣੀਆਂ ਇੱਛਾਵਾਂ ਅਤੇ ਮੰਗਾਂ ਨੂੰ ਬੁਲੰਦ ਕਰਨ ਲਈ ਅੰਦੋਲਨ ਚਾਹੁੰਦੇ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਇੱਕ ਮੰਚ ਉਪਲਬਧ ਕਰਵਾਇਆ ਜਾਵੇ। ਸਾਨੂੰ BJP ਅਤੇ RSS ਦੀ ਵਿਚਾਰਧਾਰਾ ਖਿਲਾਫ ਪੁਰਜ਼ੋਰ ਤਰੀਕੇ ਨਾਲ ਲੜਨਾ ਹੋਵੇਗਾ ਤੇ ਜੇਕਰ ਇਹ ਲੜਾਈ ਜਿੱਤਣੀ ਹੈ ਤਾਂ ਉਨ੍ਹਾਂ ਦਾ ਝੂਠ ਜਨਤਾ ਦੇ ਸਾਹਮਣੇ ਲਿਆਉਣਾ ਹੋਵੇਗਾ।ਅੰਤ ਵਿਚ ਉਨ੍ਹਾਂ ਅਨੁਸ਼ਾਸਨ ਤੇ ਏਕਤਾ ਦੀ ਸਰਵਉੱਚ ਲੋੜ ‘ਤੇ ਜ਼ੋਰ ਦਿੰਦਿਆ ਕਿਹਾ ਕਿ ਸੰਗਠਨ ਦੀ ਮਜਬੂਤੀ ਸਾਰਿਆਂ ਲਈ ਸਭ ਤੋਂ ਪਹਿਲਾਂ ਮਾਇਨੇ ਰੱਖਦੀ ਹੈ।

Leave a Reply

Your email address will not be published. Required fields are marked *