ਚੰਡੀਗੜ੍ਹ, 28 ਅਕਤੂਬਰ – ਟਿਕਰੀ ਬਾਰਡਰ ‘ਤੇ ਹੋਏ ਹਾਦਸੇ ਉੱਪਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਟਿਕਰੀ ਬਾਰਡਰ ਹਾਦਸੇ ‘ਚ ਮਾਰੀਆਂ ਗਈਆਂ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਜਦਕਿ ਜਖਮੀਂ ਹੋਈਆਂ ਔਰਤਾਂ ਦਾ ਸਾਰਾ ਇਲਾਜ਼ ਮੁਫਤ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।ਅੱਜ ਸਵੇਰੇ ਟਿਕਰੀ ਬਾਰਡਰ ‘ਤੇ ਇੱਕ ਟਿੱਪਰ ਵੱਲੋਂ ਕੁਚਲੇ ਜਾਣ ‘ਤੇ 3 ਕਿਸਾਨ ਔਰਤਾਂ ਦੀ ਮੌਤ ਹੋ ਗਈ ਸੀ ਜਦਕਿ 3 ਗੰਭੀਰ ਰੂਪ ਵਿਚ ਜਖਮੀਂ ਹੋ ਗਈਆਂ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।