ਜੰਮੂ ਕਸ਼ਮੀਰ – ਬੱਸ ਦੇ ਖੱਡ ‘ਚ ਡਿੱਗਣ ਕਾਰਨ 8 ਮੌਤਾਂ, ਕਈ ਜਖਮੀਂ

ਸ੍ਰੀਨਗਰ, 28 ਅਕਤੂਬਰ – ਜੰਮੂ ਕਸ਼ਮੀਰ ਵਿਖੇ ਹੋਏ ਦਰਦਨਾਕ ਸੜਕੀ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖਮੀਂ ਹੋਏ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਠਥਰੀ ਤੋਂ ਡੋਡਾ ਜਾ ਰਹੀ ਬੱਸ ਖੱਡ ਵਿਚ ਜਾ ਡਿੱਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ ਹਾਦਸੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ‘ਚੋਂ 2-2 ਲੱਖ ਰੁਪਏ ਅਤੇ ਜਖਮੀਂਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਓਧਰ ਜੰਮੂ ਕਸ਼ਮੀਰ ਸਰਕਾਰ ਵੱਲੋਂ ਵੀ ਉਪਰਾਜਪਾਲ ਦੇ ਅਖਤਿਆਰੀ ਫੰਡ ‘ਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜਖਮੀਂਆਂ ਨੂੰ 1-1 ਲੱਖ ਰੁਪਏ ਰਾਹਤ ਵਜੋ ਦਿੱਤੇ ਜਾਣਗੇ। ਇਹ ਜਾਣਕਾਰੀ ਉਪਰਾਜਪਾਲ ਦਫਤਰ ਵੱਲੋਂ ਦਿੱਤੀ ਗਈ ਹੈ।

Leave a Reply

Your email address will not be published. Required fields are marked *