Facebook ਦਾ ਨਾਂਅ ਹੁਣ ਹੋਵੇਗਾ Meta, ਮਾਰਕ ਜ਼ੁਕਰਵਰਗ ਨੇ ਕੀਤਾ ਐਲਾਨ

ਸਾਨਫਰਾਂਸਿਸਕੋ, 29 ਅਕਤੂਬਰ – ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ Facebook ਆਪਣੀ ਕੰਪਨੀ ਦਾ ਨਾਂਅ ਬਦਲ ਕੇ ‘Meta’ ਕਰ ਲਿਆ ਹੈ।ਇਹ ਐਲਾਨ ਫੇਸਬੁੱਕ ਦੇ C.E.O ਮਾਰਕ ਜ਼ੁਕਰਬਰਗ ਨੇ ਕੰਪਨੀ ਦੇ ਸਲਾਨਾ ਪ੍ਰੋਗਰਾਮ ‘ਚ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਲਈ ਡਿਜ਼ੀਟਲ ਰੂਪ ਤੋਂ ਹੋ ਰਹੇ ਬਦਲਾਅ ਨੂੰ ਸ਼ਾਮਿਲ ਕਰਨ ਦੇ ਯਤਨਾਂ ਤਹਿਤ ਫੇਸਬੁੱਕ ਨੂੰ ਹੁਣ ‘Meta’ ਦੇ ਨਾਂਅ ਨਾਲ ਜਾਣਿਆ ਜਾਵੇਗਾ।ਉਨ੍ਹਾਂ ਉਮੀਦ ਜਤਾਈ ਕਿ ਅਗਲੇ ਦਹਾਕੇ ਅੰਦਰ ‘Meta’ ਇੱਕ ਅਰਬ ਲੋਕਾਂ ਤੱਕ ਪਹੁੰਚ ਜਾਵੇਗਾ।

Leave a Reply

Your email address will not be published. Required fields are marked *