ਨਵੀਂ ਦਿੱਲੀ, 29 ਅਕਤੂਬਰ –ਭਾਰਤ ‘ਚ ਤੇਲ ਕੰਪਨੀਆਂ ਨੇ ਲਗਾਤਾਰ ਤੀਸਰੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ।ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ 35-35 ਪੈਸੇ ਪ੍ਰਤੀ ਲੀਟਰ ਮਹਿੰਗੇ ਹੋਏ ਹਨ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 108.64 ਰੁਪਏ ਅਤੇ ਡੀਜ਼ਲ 97.37 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 33 ਪੈਸੇ ਮਹਿੰਗਾ ਹੋ ਕੇ 114.47 ਰੁਪਏ ਤੇ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 105.49 ਰੁਪਏ ਅਤੇ ਚੇਨਈ ‘ਚ ਪੈਟਰੋਲ 105.43 ਰੁਪਏ ਤੇ ਡੀਜ਼ਲ 101.59 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।